Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haṫʰee. ਹਠ ਕਰਨ ਵਾਲਾ, ਜ਼ਿਦ/ਆਪਣੇ ਆਪ ਤੇ ਦਬਾਉ ਪਾ ਕੇ ਕਰਮ ਕਰਨ ਵਾਲਾ। resolute, stubborn, determined. ਉਦਾਹਰਨ: ਰੋਗੀ ਖਟ ਦਰਸਨ ਭੇਖਧਾਰੀ ਨਾਨਾ ਹਠੀ ਅਨੇਕਾ ॥ Raga Bhairo 1, Asatpadee 1, 6:1 (P: 1153).
|
English Translation |
adj. adj.m. tenacius, dogged, obdurate, persevering, resolute, stubborn, obstinate, pertinacious, resolute, stubborn, obstinate, pertinacious, headstrong, wilful, wayward, refractory.
|
Mahan Kosh Encyclopedia |
(ਹਠੀਆ) ਸੰ. हठिन्. ਵਿ. ਜਿੱਦੀ. ਹਠ ਵਾਲਾ. ਹਠੀ ਦੋ ਪ੍ਰਕਾਰ ਦੇ ਹਨ. ਇੱਕ ਅੰਧ ਵਿਸ਼੍ਵਾਸੀ, ਜੋ ਯਥਾਰਥ ਜਾਣਨ ਪੁਰ ਭੀ ਅਗਿਆਨ ਨਾਲ ਦ੍ਰਿੜ੍ਹ ਕੀਤੀ ਗੱਲ ਨੂੰ ਨਾ ਤਿਆਗੇ. ਇਹ ਨਿੰਦਿਤ ਹਠੀ ਹੈ. ਜਾਰ ਕੋ ਵਿਚਾਰ ਕਹਾਂ ਗਣਿਕਾ ਕੋ ਲਾਜ ਕਹਾਂ ਗਦਹਾ ਕੋ ਮਾਨ ਕਹਾਂ ਆਂਧਰੇ ਕੋ ਆਰਸੀ, ਨਿਗੁਣ ਕੋ ਗੁਣ ਕਹਾਂ ਦਾਨ ਕਹਾਂ ਦਾਰਿਦੀ ਕੋ ਸੇਵਾ ਕਹਾਂ ਸੂਮ ਕੀ ਇਰੰਡ ਛਾਹ ਡਾਰਸੀ, ਮਦ੍ਯਪ ਕੀ ਸ਼ੁਚਿ ਕਹਾਂ ਸਾਚ ਕਹਾਂ ਲੰਪਟੀ ਕੋ ਨੀਚ ਕੋ ਬਚਨ ਕਹਾਂ ਸ੍ਯਾਰ ਕੀ ਪੁਕਾਰ ਸੀ, “ਟੋਡਰ” ਸੁ ਕਵਿ ਏਸੇ ਹਠੀ ਕੋ ਨ ਭਾਵੈ ਸੀਖ ਭਾਵੇਂ ਕਹੋ ਸੂਧੀ ਬਾਤ ਭਾਵੇਂ ਕਹੋ ਪਾਰਸੀ. ਦੂਜਾ ਉੱਤਮ ਹਠੀ ਉਹ ਹੈ ਜੋ ਸਤ੍ਯਵਿਚਾਰ ਨੂੰ ਕਿਸੇ ਲਾਲਚ ਅਥਵਾ- ਭੈ ਕਰਕੇ ਨਹੀਂ ਤਿਆਗਦਾ ਅਤੇ ਆਤਮਿਕ ਕਮਜੋਰੀ ਨਹੀਂ ਦਿਖਾਉਂਦਾ. ਅਜਿਹੇ ਹਠੀਏ ਦਾ ਹੀ ਨਾਉਂ ਅਰਦਾਸ ਵਿੱਚ ਸਿੱਖ ਸਿਮਰਦੇ ਹਨ. ਇਸ ਪਵਿਤ੍ਰ ਹਠ ਦਾ ਉਦਾਹਰਣ ਹੈ. “ਸੀਸ ਦੀਆ ਪਰ ਸਿਰਰ ਨ ਦੀਨਾ। ਰੰਚ ਸਮਾਨ ਦੇਹ ਕਰ ਚੀਨਾ.” (ਵਿਚਿਤ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|