Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haṇvaᴺṫar⒰. ਹਨੂਮਾਨ, ਸੁਗ੍ਰੀਵ ਦਾ ਮੰਤਰੀ ਅਤੇ ਰਾਮ ਚੰਦਰ ਜੀ ਦਾ ਭਗਤ, ਮਹਾਂ ਸੁਕਰਮੀ ਯੋਧਾ। hanuman, monkey-god, a Minister of Raja Sugreve and active Devotee of Lord Ram, active brave warrior. ਉਦਾਹਰਨ: ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥ Salok 1, 26:2 (P: 1412).
|
SGGS Gurmukhi-English Dictionary |
(Hindu mythology) ‘Hanuman’ known as monkey-god, a minister of king ‘Sugreve’ and active devotee of Lord Rama.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹਣਵੰਤੁ) ਸੰ. हनुमत् ਅਤੇ हनुमान्- ਹਨੁਮਤ ਅਤੇ ਹਨੁਮਾਨ. ਵਿ. ਜਿਸ ਦਾ ਹਨੁ (ਜਬਾੜਾ) ਵਧਿਆ ਹੋਇਆ ਹੋਵੇ। 2. ਨਾਮ/n. ਸੁਗ੍ਰੀਵ ਦਾ ਮੰਤ੍ਰੀ ਅਤੇ ਸ਼੍ਰੀ ਰਾਮ ਦਾ ਪਰਮ ਭਗਤ ਮਹਾ ਪਰਾਕ੍ਰਮੀ ਇੱਕ ਯੋਧਾ. ਵਾਲਮੀਕ ਕਾਂਡ ੪, ਅ: ੬੬ ਵਿੱਚ ਲੇਖ ਹੈ ਕਿ ਅਪਸਰਾ “ਪੁੰਜਿਕਸ੍ਥਲਾ” ਜਿਸ ਨੂੰ “ਅੰਜਨਾ” ਭੀ ਆਖਦੇ ਹਨ, ਕੇਸਰੀ ਦੀ ਇਸਤ੍ਰੀ ਵਡੀ ਸੁੰਦਰ ਸੀ. ਉਸ ਨੂੰ ਦੇਖਕੇ ਪਵਨ ਦੇਵਤਾ ਕਾਮਾਤੁਰ ਹੋਕੇ ਲਿਪਟ ਗਿਆ, ਜਿਸ ਤੋਂ ਇਹ ਬਲੀ ਪੁਤ੍ਰ ਜਨਮਿਆ, ਜੋ ਉਸੇ ਦਿਨ ਸੂਰਜ ਨੂੰ ਫਲ ਜਾਣਕੇ ਖਾਣ ਲਈ ਕੁੱਦਿਆ. ਇੰਦ੍ਰ ਨੇ ਸੂਰਜ ਦੀ ਰਖ੍ਯਾ ਕਰਨ ਲਈ ਬਾਲਕ ਨੂੰ ਵਜ੍ਰ ਮਾਰਕੇ ਜਮੀਨ ਤੇ ਸੁੱਟ ਦਿੱਤਾ, ਜਿਸ ਤੋਂ ਬੱਚੇ ਦਾ ਹਨੁ (ਜਬਾੜਾ) ਵਿੰਗਾ ਹੋ ਗਿਆ. ਇਸ ਕਾਰਣ ਨਾਉਂ ਹਨੂਮਾਨ ਹੋਇਆ. ਅਨੇਕ ਪੁਸਤਕਾਂ ਵਿੱਚ ਹਨੂਮਾਨ ਨੂੰ ਬਾਂਦਰ ਲਿਖਿਆ ਹੈ, ਕਿਤਨਿਆਂ ਦਾ ਖਿਆਲ ਹੈ ਕਿ ਇਹ ਬਨਚਰ (ਜੰਗਲੀ) ਲੋਕਾਂ ਵਿੱਚੋਂ ਸੀ ਅਤੇ ਬਨਵਾਸੀ ਰਿਖੀਆਂ ਤੋਂ ਵਿਦ੍ਯਾ ਪੜ੍ਹਕੇ ਵਿਦ੍ਵਾਨ ਹੋ ਗਿਆ ਸੀ. ਵਾਲਮੀਕ ਕਾਂਡ ੪, ਅ: ੩ ਵਿੱਚ ਲਿਖਿਆ ਹੈ ਕਿ ਹਨੂਮਾਨ ਦੀ ਗੁਫਤਗੂ ਸੁਣਕੇ ਸ੍ਰੀ ਰਾਮ ਨੇ ਆਖਿਆ ਕਿ ਅਜਿਹੀ ਸ਼ੁੱਧ ਸੰਸਕ੍ਰਿਤ ਬਿਨਾ ਵੇਦਾਦਿਕ ਉੱਤਮ ਗ੍ਰੰਥ ਪੜ੍ਹੇ ਕੋਈ ਨਹੀਂ ਬੋਲ ਸਕਦਾ, ਜੇਹੀ ਹਨੂਮਾਨ ਬੋਲਦਾ ਹੈ. “ਹਣਵੰਤਰੁ ਆਰਾਧਿਆ.” (ਸਵਾ ਮਃ ੧) “ਹਣਵੰਤੁ ਜਾਗੈ ਧਰਿ ਲੰਕੂਰ.” (ਬਸੰ ਕਬੀਰ) ਦੇਖੋ- ਹਨੁਮਾਨ ਨਾਟਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|