| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | haḋoor⒤. 1. ਪ੍ਰਤਖ, ਸਾਹਮਣੇ, ਮੌਜੂਦਗੀ ਵਿਚ, ਹਜੂਰੀ ਵਿਚ। 2. ਨੇੜੇ, ਨਿਕਟ। 1. faace to face, presence, close at hand. 2. near, close at hand. ਉਦਾਹਰਨਾ:
 1.  ਗਾਵੈ ਕੋ ਵੇਖੈ ਹਾਦਰਾ ਹਦੂਰਿ ॥ Japujee, Guru Nanak Dev, 3:9 (P: 2).
 ਚੰਗਿਆਈਆ ਬੁਰਿਆਈਆਂ ਵਾਚੈ ਧਰਮੁ ਹਦੂਰਿ॥ (ਹਾਜ਼ਰੀ/ਮੌਜੂਦਗੀ ਵਿਚ). Japujee, Guru Nanak Dev, 38ਸ :3 (P: 8).
 ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥ (ਹਜੂਰੀ ਵਿਚ). Raga Sireeraag 3, 55, 3:4 (P: 35).
 ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥ (ਪ੍ਰਤੱਖ ਹੋ ਕੇ). Raga Sireeraag 3, 59, 2:4 (P: 37).
 2.  ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨੑਿ ਹਦੂਰਿ ॥ Raga Aaasaa 1, Asatpadee 11, 1:3 (P: 417).
 | 
 
 | SGGS Gurmukhi-English Dictionary |  | 1. in presence, near, close at hand. 2. present. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਕ੍ਰਿ. ਵਿ. ਹ਼ਜ਼ੂਰੀ ਵਿੱਚ. ਸਨਮੁਖ. ਰੂਬਰੂ. “ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ.” (ਜਪੁ) 2. ਲੋਕਾਂ ਦੇ ਸਾਮ੍ਹਣੇ. ਖੁਲੇ ਮੈਦਾਨ ਵਿੱਚ. “ਮਹਿਲਾ ਅੰਦਰਿ ਹੋਦੀਆ, ਹੁਣਿ ਬਹਣਿ ਨ ਮਿਲਨਿ ਹਦੂਰਿ.” (ਆਸਾ ਅ: ਮਃ ੧). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |