Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
har. 1. ਹਰਾ, ਆਤਮਕ ਜੀਵਨ ਵਾਲਾ। 2. ਹਰ ਇਕ, ਸਭ। 1. green, having spiritual awakening. 2. every, each, all. ਉਦਾਹਰਨਾ: 1. ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥ (‘ਹਰ ਹਰਾ’ ਸਮਾਸ ਬਣ ਅਰਥ ਦਿੰਦਾ ਹੈ ‘ਹਰਾ ਹਰਾ’). Raga Bilaaval 5, Chhant 3, 5:3 (P: 847). 2. ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ ॥ Raga Maaroo, Kabir, 3, 4:1 (P: 1103).
|
English Translation |
(1) n.m. (maths) denominator, divisor; see ਹਰੀ1 God usu. ਹਰਿ. (2) adj. pref. each, every, any.
|
Mahan Kosh Encyclopedia |
ਵਿ. ਹਰਾ. ਹਰਿਤ. “ਜੈਸ ਬਨ ਹਰ ਪਾਤ.” (ਸਾਰ ਕਬੀਰ) “ਬਨ ਹਰ ਪਾਤ ਰੇ.” (ਧਨਾ ਮਃ ੫) 2. ਸੰ. ਨਾਮ/n. ਰੁਦ੍ਰ. ਸ਼ਿਵ. “ਕਮਲਾਸਨ ਧ੍ਯਾਵਤ ਜਾਹਿ ਭਜੇ ਹਰ.” (ਗੁਪ੍ਰਸੂ) 3. ਅਗਨਿ। 4. ਕਾਲ। 5. ਗਧਾ. ਗਰਦਭ। 6. ਵਿ. ਹਰਣ ਕਰਤਾ. ਲੈ ਜਾਣ ਵਾਲਾ. ਨਾਸ਼ ਕਰਤਾ. ਐਸੀ ਦਸ਼ਾ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਘਨਹਰ, ਪਸ਼੍ਯਤੋਹਰ, ਰੋਗਹਰ ਆਦਿ। 7. ਹਲ ਦੀ ਥਾਂ ਭੀ ਹਰ ਸ਼ਬਦ ਦੇਖੀਦਾ ਹੈ. “ਹਰ ਬਾਹਤ ਇਕ ਪੁਰਖ ਨਿਹਾਰਾ.” (ਦੱਤਾਵ) 8. ਇੱਕ ਰਾਜਪੂਤ ਜਾਤਿ, ਜੋ ਬਹੁਤ ਕਰਕੇ ਬੂੰਦੀ ਦੇ ਇਲਾਕੇ ਪਾਈ ਜਾਂਦੀ ਹੈ. ਇਸ ਤੋਂ “ਹਰਾਵਲੀ” ਸ਼ਬਦ ਬਣਿਆ ਹੈ. ਦੇਖੋ- ਹਰਾਵਲੀ। 9. ਫ਼ਾ. [ہر] ਵ੍ਯ. ਪ੍ਰਤਿ. ਹਰਯਕ. “ਹਰਦਿਨੁ ਹਰਿ ਸਿਮਰਨੁ ਮੇਰੇ ਭਾਈ.” (ਗਉ ਮਃ ੫) “ਬੰਦੇ ਖੋਜੁ ਦਿਲ ਹਰਰੋਜ.” (ਤਿਲੰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|