Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haraa. 1. ਹਰੇ ਰੰਗ ਦਾ, ਸਰਸਬਜ਼, ਸਾਵਾ, ਭਾਵ ਖਿੜਿਆ ਹੋਇਆ। 2. ਦੂਰ ਹੋ ਗਿਆ, ਮਿਟ ਗਿਆ। 3. ਦੂਰ ਕਰਨ/ਨਾਸ ਕਰਨ ਵਾਲਾ। 4. ਹਿਰਨ ਦਾ ਚੰਮ। 5. (ਸਮਾਧੀ) ਵਾਲਾ । 1. green. 2. dispelled, vanished, drived out/away. 3. dispeller, destroyer. 4. deer skin. 5. of (in his trance). ਉਦਾਹਰਨਾ: 1. ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥ Raga Bilaaval 5, Chhant 3, 5:2 (P: 847). 2. ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥ Raga Bilaaval 5, Chhant 3, 5:3 (P: 847). 3. ਕਿਲਵਿਖ ਹਰਣਾ ਨਾਮ ਪੁਨਹ ਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥ Raga Raamkalee 5, Chhant 2, 2:5 (P: 925). 4. ਦੁਨੀਆ ਰੰਗ ਨਾ ਆਵੈ ਨੇੜੇ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥ Raga Maaroo 5, Solhaa 12, 13:3 (P: 1084). 5. ਸਿਮਰਹਿ ਸੋਈ ਨਾਮੁ ਜਖੑ ਅਰੁ ਕਿੰਨਰ ਸਾਧਿਕ ਸਿਧ ਸਮਾਧਿ ਹਰਾ ॥ (ਸਮਾਧੀ ਵਾਲਾ ਭਾਵ ਸਿਵਜੀ). Sava-eeay of Guru Amardas, 2:1 (P: 1393).
|
SGGS Gurmukhi-English Dictionary |
1. became green, i.e., became blessed with spiritual life. 2. dispelled, cast off. 3. dispeller, destroyer. 4. deer skin. 5. Shiva.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. green; fresh; n.m. green fodder.
|
Mahan Kosh Encyclopedia |
ਵਿ. ਹਰਿਤ. ਸਬਜ਼. ਸਾਵਾ. “ਸਗਲਾ ਬਨੁ ਹਰਾ.” (ਬਿਲਾ ਛੰਤ ਮਃ ੪) 2. ਵਾਲਾ. ਵਾਨ. ਹਾਰ. “ਸਿਧ ਸਮਾਧਿਹਰਾ.” (ਸਵੈਯੇ ਮਃ ੩ ਕੇ) 3. ਹਰਣ ਕੀਤਾ. ਮਿਟਾਇਆ. ਦੇਖੋ- ਹ੍ਰੀ ਧਾ. “ਸਗਲ ਸਹਸਾ ਦੁਖੁ ਹਰਾ.” (ਬਿਲਾ ਛੰਤ ਮਃ ੫) 4. ਨਾਮ/n. ਹਾਰਿਣ. ਮ੍ਰਿਗਚਰਮ. ਹਿਰਣ ਦਾ ਚੰਮ. “ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ.” (ਮਾਰੂ ਸੋਲਹੇ ਮਃ ੫) 5. ਅ਼. [حُرا] ਹੁ਼ਰਾ. ਨਾਮ/n. ਯੋਗ੍ਯਤਾ. ਲਿਆਕ਼ਤ। 6. ਡਿੰਗ. ਪੋਤ੍ਰਾ. ਪੌਤ੍ਰ। 7. ਨਿਹੰਗ ਸਿੰਘ ਸੁੱਕੇ (ਖੁਸ਼ਕ) ਲਈ ਹਰਾ ਸ਼ਬਦ ਵਰਤਦੇ ਹਨ, ਜਿਵੇਂ- ਕੇਸ ਹਰੇ ਕਰ ਲਓ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|