Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haahaa. 1. ਗੁਰਮੁਖੀ ਲਿਪੀ ਦਾ 5 ਵਾਂ ਅੱਖਰ, ‘ਹ’, ਮਹਾ ਪ੍ਰਾਣ, ਇਕ ਅਰਧ ਸ੍ਵਰ। 2. ਖਿੜ ਖਿੜ ਹਸਣਾ। 3. ਹਸਦਿਆਂ, ਮੌਜ ਮੇਲਾ ਕਰਦਿਆਂ। 4. ਸ਼ੋਕ/ਪਸ਼ਚਾਤਾਪ ਬੋਧਕ, ਹਾਏ ਹਾਏ, ਹੇ। 5. ਇਕ ਗੰਧਰਵ, ਦੇਵਤਿਆਂ ਦਾ ਇਕ ਰਾਗੀ। 1. fifth letter of Gurmukhi script. 2. (brust out) laughing. 3. laughing. 4. Oh! my God. 5. a celestial singer named ha ha. ਉਦਾਹਰਨਾ: 1. ਹਾਹਾ ਹੋਤ ਹੋਇ ਨਹੀ ਜਾਨਾ ॥ Raga Gaurhee, Kabir, Baavan Akhree, 42:1 (P: 342). 2. ਰੇ ਮਨ ਕਿਆ ਕਰਹਿ ਹੈ ਹਾਹਾ ॥ Raga Aaasaa 5, 123, 1:1 (P: 402). 3. ਹਾਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥ (ਹਸਦਿਆਂ, ਮੌਜ ਮੇਲਾ ਕਰਦਿਆਂ). Raga Jaitsaree 5, 1, 2:2 (P: 700). 4. ਹਾਹਾ ਪ੍ਰਭ ਰਾਖਿ ਲੇਹੁ ॥ Raga Dhanaasaree 5, 19, 1:1 (P: 675). 5. ਹਾਹਾ ਹੂ ਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥ Raga Malaar 5, 25, 1:2 (P: 1272).
|
English Translation |
n.m. the letter ਹ.
|
Mahan Kosh Encyclopedia |
ਵ੍ਯ. ਹਾਹਾਕਾਰ ਸ਼ੋਕ ਦੁੱਖ ਬੋਧਕ ਸ਼ਬਦ। 2. ਪਸ਼ਚਾਤਾਪ. ਤੋਬਾ. “ਹਾਹਾ ਪ੍ਰਭੁ! ਰਾਖਿਲੇਹੁ.” (ਧਨਾ ਮਃ ੫) 3. ਇੱਕ ਗੰਧਰਵ. ਦੇਖੋ- ਹਾਹਾ ਹੂਹੂ। 4. ਹਾਸ੍ਯ ਦੀ ਧੁਨਿ. “ਹਾਹਾ ਕਰਤ ਬਿਹਾਨੀ ਅਵਧਹਿ.” (ਜੈਤ ਮਃ ੫) 5. ਹ ਅੱਖਰ ਦਾ ਉੱਚਾਰਣ. ਹਕਾਰ. ਪੰਜਾਬੀ ਦਾ ਪੰਜਵਾਂ ਅੱਖਰ. “ਹਾਹਾ ਹੋਤ ਹੋਇ ਨਹੀ ਜਾਨਾ.” (ਗਉ ਬਾਵਨ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|