Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
heer. ਹੀਰਾ। jewel. ਉਦਾਹਰਨ: ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ॥ Raga Raamkalee 5, 59, 2:1 (P: 901).
|
SGGS Gurmukhi-English Dictionary |
diamond; priceless.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਿਆਲ ਜਾਤਿ ਦੇ ਰਾਜਪੂਤ ਚੂਚਕ ਦੀ, ਮਲਕੀ ਦੇ ਉਦਰ ਤੋਂ ਪੈਦਾ ਹੋਈ ਇੱਕ ਕੰਨ੍ਯਾ, ਜੋ ਚਨਾਬ (ਝਨਾਂ) ਦੇ ਕਿਨਾਰੇ ਝੰਗ ਨਗਰ ਦੀ ਵਸਨੀਕ ਸੀ.{532} ਚਾਹੋ ਇਸ ਦਾ ਵਿਆਹ ਰੰਗਪੁਰ (ਜਿਲਾ ਮੁਜੱਫਰਗੜ੍ਹ) ਨਿਵਾਸੀ ਖੇੜੇ ਜਾਤਿ ਦੇ ਸੈਦੇ ਨਾਮਕ ਜੱਟ ਨਾਲ ਮਾਪਿਆਂ ਨੇ ਕਰ ਦਿੱਤਾ ਸੀ, ਪਰ ਇਸ ਦਾ ਪ੍ਰੇਮਭਾਵ ਤਖਤਹਜਾਰੇ ਦੇ ਵਸਨੀਕ ਮੌਜੂ{533} ਦੇ ਪੁਤ੍ਰ ਰਾਂਝੇ ਨਾਲ ਸੀ. ਇਸ ਦੀ ਕਥਾ ਅਨੇਕ ਪੰਜਾਬੀ ਕਵੀਆਂ ਨੇ ਉੱਤਮ ਰੀਤਿ ਨਾਲ ਲਿਖੀ ਹੈ, ਹੀਰ ਦਾ ਦੇਹਾਂਤ ਰਾਂਝੇ ਦਾ ਮਰਨਾ ਸੁਣਕੇ ਸੰਮਤ ੧੫੧੦ ਵਿੱਚ ਹੋਇਆ. ਇਸ ਦੀ ਕਬਰ ਝੰਗ ਤੋਂ ਅੱਧ ਕੋਹ ਤੇ ਹੈ, ਜਿਸ ਥਾਂ ਅਨੇਕ ਲੋਕ ਦੁੱਧ ਚੜ੍ਹਾਉਂਦੇ ਹਨ. “ਰਾਂਝਾ ਹੀਰ ਬਖਾਣੀਐ ਓਹ ਪਿਰਮ ਪਿਰਾਤੀ.” (ਭਾਗੁ) ਦਸਮਗ੍ਰੰਥ ਵਿੱਚ ਜਿਕਰ ਹੈ ਕਿ ਹੀਰ ਮੇਨਕਾ ਅਪਸਰਾ ਅਤੇ ਰਾਂਝਾ ਇੰਦ੍ਰ ਸੀ. “ਰਾਂਝਾ ਭਯੋ ਸੁਰੇਸ ਤਹਿਂ, ਭਈ ਮੇਨਕਾ ਹੀਰ। ਯਾ ਜਗ ਮੇ ਗਾਵਤ ਸਦਾ ਸਭ ਕਵਿਕੁਲ ਜਸ ਧੀਰ.” (ਚਰਿਤ੍ਰ ੯੮) ਦੇਖੋ- ਰਾਂਝਾ। 2. ਦਸ਼ਮੇਸ਼ ਦੇ ਦਰਬਾਰ ਦਾ ਇੱਕ ਕਵਿ, ਜਿਸ ਨੂੰ ਗੁਰੂ ਸਾਹਿਬ ਨੇ ਹੇਠ ਲਿਖਿਆ ਕਬਿੱਤ ਸੁਣਕੇ ਇਤਨਾ ਦਾਨ ਬਖਸ਼ਿਆ ਕਿ ਉਹ ਸਾਰੀ ਉਮਰ ਕਿਸੇ ਅੱਗੇ ਹੱਥ ਪਸਾਰਣ ਜੋਗਾ ਨਾ ਰਹਿਆ. ਪਾਸ ਠਾਢੋ ਝਗਰਤ ਝੁਕਤ ਦਰੇਰੈ ਮੋਹਿ ਬਾਤ ਨ ਕਰਨ ਪਾਊਂ ਮਹਾਂ ਬਲੀ ਬੀਰ ਸੋਂ, ਐਸੋ ਅਰਿ ਬਿਕਟ ਨਿਕਟ ਬਸੈ ਨਿਸਦਿਨ ਨਿਪਟ ਨਿਸ਼ੰਕ ਸਠ ਘੇਰੈ ਫੇਰ ਭੀਰ ਸੋਂ, ਦਾਰਦਿ ਕੁਪੂਤ! ਤੇਰੋ ਮਰਨ ਬਨ੍ਯੋ ਹੈ ਆਜ ਕਰਕੈ ਸਲਾਮ ਵਿਦਾ ਹੂਜੈ ਕਬਿ ਹੀਰ ਸੋਂ, ਨਾਤਰੁ ਗੋਬਿੰਦ ਸਿੰਘ ਵਿਕਲ ਕਰੈਂਗੇ ਤੋਹਿ ਟੂਕ ਟੂਕ ਹ੍ਵੈ ਹੈਂ ਗਾਢੇ ਦਾਨਨ ਕੇ ਤੀਰ ਸੋਂ. 3. ਸੰ. ਹੀਰਾ. ਵਜ੍ਰ. “ਗੁਰਿ ਮਿਲੀਐ ਹੀਰ ਪਰਾਖਾ.” (ਜੈਤ ਮਃ ੪) 4. ਸ਼ਿਵ। 5. ਸ਼ੇਰ। 6. ਅਹੀਰ (ਅਭੀਰ) ਦਾ ਸੰਖੇਪ. “ਆਏ ਸਭ ਬ੍ਰਿਜ ਹੀਰ.” (ਕ੍ਰਿਸਨਾਵ) 7. ਇੱਕ ਛੰਦ, ਜਿਸ ਦੀ ‘ਹੀਰਕ’ ਸੰਗ੍ਯਾ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ- ੨੩ ਮਾਤ੍ਰਾ, ਦੋ ਵਿਸ਼੍ਰਾਮ ਛੀ ਛੀ ਮਾਤ੍ਰਾ ਪੁਰ, ਤੀਜਾ ਗਿਆਰਾਂ ਪੁਰ, ਹਰੇਕ ਚਰਣ ਦੇ ਆਦਿ ਦਾ ਅੱਖਰ ਗੁਰੁ ਅੰਤ ਰਗਣ ऽ।ऽ. ਉਦਾਹਰਣ- ਸਤ੍ਯ ਰਹਿਤ, ਪਾਪ ਗ੍ਰਹਿਤ, ਕ੍ਰੁੱਧ ਚਹਿਤ ਜਾਨਿਯੇ, ਧਰਮ ਹੀਨ, ਅੰਗ ਛੀਨ, ਕ੍ਰੋਧ ਪੀਨ ਮਾਨਿਯੇ. ××× (ਕਲਕੀ) (ਅ) ਗਣ ਛੰਦ ਹੀਰ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ- ਭ ਸ ਨ ਜ ਨ ਰ ऽ।।, ।।ऽ, ।।।, ।ऽ।, ।।।, ऽ।ऽ. ਉਦਾਹਰਣ- ਸ਼੍ਰੀ ਗੁਰੁ ਧਰ ਹੀ ਚਰਨ ਰਿਦੇ ਨਰ ਦੁਖ ਕੇ ਹਰੀ, ਹੋਤ ਨ ਭਵ ਮੇ ਭ੍ਰਮਣ ਸਦਾ ਰਹਿ ਮੁਦ ਕੋ ਧਰੀ. ××× 8. ਫ਼ਾ. [ہِیر] ਅਗਨੀ. ਆਤਿਸ਼. Footnotes: {532} ਝੰਗ ਰਾਇਸਰਜਾ ਨੇ ਸੰਮਤ ੯੮੩ ਵਿੱਚ ਵਸਾਇਆ ਹੈ. ਸਿਆਲ ਜੱਟਾਂ ਦੀ ਝੁੰਗੀਆਂ ਤੋਂ ਨਾਉਂ ਝੁੰਗੀਸਿਆਲ ਆਖਦੇ ਸੇ, ਪਿੱਛੋਂ ਝੰਗਸਿਆਲ ਕਰਕੇ ਮਸ਼ਹੂਰ ਹੋਇਆ. {533} ਰਾਂਝੇ ਦੇ ਪਿਤਾ ਦਾ ਨਾਉਂ ਮੁਅੱਜ਼ੁੱਦੀਨ ਸੀ, ਜਿਸ ਨੂੰ ਮੌਜੂ ਲਿਖਿਆ ਹੈ. ਬਹਲੋਲ ਖ਼ਾ ਲੋਦੀ ਦੇ ਵੇਲੇ ਮੌਜੂ ਹਜਾਰੇ ਦਾ ਹਾਕਿਮ ਸੀ, ਤਖਤਹਜਾਰਾ ਲੋਦੀਆਂ ਦੇ ਵੇਲੇ ਇੱਕ ਅੱਛਾ ਆਬਾਦ ਕਸਬਾ ਸੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|