Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hoo. 1. ਤੋਂ, ਵਿਚੋਂ। 2. (ਕਾਰਜ ਹੁੰਦਿਆਂ) ਹੀ; ਵਿਚ। 3. ਪ੍ਰਤਿ, ਨਾਲ, ਨੂੰ। 4. ਨੂੰ ਵੀ। 5. ਵਿਚ, ਵਿਚੋਂ, ਤੋਂ। 6. ਸਮਾਸ ਸ਼ਬਦਾਂ ਵਿਚ ਸਬੰਧਕ ਦੇ ਰੂਪ ਵਿਚ। 7. ਵਲ। 1. among. 2. no sooner does, the moment it is executed; in; the very object. 3. to. 4. also. 5. in, from. 6. conjective/prepositional in compound words. 7. towards. ਉਦਾਹਰਨਾ: 1. ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ Raga Sireeraag 1, 3, 4:1 (P: 15). ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥ (ਭਾਰੀ). Raga Maajh 1, Vaar 22, Salok, 2, 1:3 (P: 148). 2. ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥ Raga Sireeraag 3, 50, 2:3 (P: 33). ਗਰਬਿ ਗਰਬਿ ਉਆ ਹੂ ਮਹਿ ਪਰੀਆ ॥ (ਉਸ ਵਿਚ ਹੀ ਪੈਂਦਾ ਹੈ). Raga Aaasaa 5, 86, 1:2 (P: 392). ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ ॥ Raga Malaar 3, 6, 4:1 (P: 1260). 3. ਬਹੁਰਿ ਬਹੁਰਿ ਊਆ ਹੂ ਲਪਟੇਰਾ ॥ Raga Gaurhee 5, 82, 1:2 (P: 180). 4. ਆਪੁ ਗਏ ਅਉਰਨ ਹੂ ਘਾਲਹਿ ॥ Raga Gaurhee, Kabir, 44, 3:2 (P: 332). ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥ (ਰੁੱਤਾਂ ਵਿਚ ਵੀ ਅਨੁਕੂਲ ਰੁੱਤ ਹੋਵੇ). Raga Aaasaa 1, Vaar 11, Salok, 1, 1:3 (P: 468). ਜਾ ਕਉ ਸਿਮਰਿ ਅਜਾਮੁਲ ਉਧਰਿਓ ਗਨਿਕਾ ਹੂ ਗਤਿ ਪਾਈ॥ (ਵੀ). Raga Maaroo 9, 1, 1:2 (P: 1008). 5. ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥ (ਘਟ ਘਟ ਵਿਚ). Raga Bilaaval, Kabir, 11, 2:1 (P: 857). ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕਹੀਅਹਿ ਪਰਵਾਣੁ ॥ (ਵਿਚੋਂ). Raga Saarang 4, Vaar 5, Salok, 2, 2:3 (P: 1239). 6. ਜਾਣੈ ਬਿਰਠਾ ਜੀਅ ਕੀ ਜਾਣੀ ਹੂ ਜਾਣੁ ॥ (ਜਾਣੀ-ਜਾਣ). Raga Raamkalee, Balwand & Sata, Vaar 6:15 (P: 968). 7. ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ ਉਠਿ ਉਆ ਹੂ ਕਉ ਦਉਰਿਓ ॥ Raga Maaroo 5, 5, 2:2 (P: 1000).
|
SGGS Gurmukhi-English Dictionary |
with greed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. fame; notoriety.
|
Mahan Kosh Encyclopedia |
ਦੇਖੋ- ਹੀ. “ਪੀਵਤਹੂ ਪਰਵਾਣ ਭਇਆ.” (ਸ੍ਰੀ ਮਃ ੩) ਪੀਂਦੇਹੀ. ਪੀਣਸਾਰ। 2. ਨੂੰ. ਪ੍ਰਤਿ. ਨਾਲ. “ਬਹੁਰਿ ਬਹੁਰਿ ਉਆਹੂ ਲਪਟੇਰਾ.” (ਗਉ ਮਃ ੫) 3. ਦੇਖੋ- ਹੁ। 4. ਅ਼. [ہُو] ਪੜਨਾਂਵ/pron. ਵਹ. ਉਹ। 5. ਸੰ. ह्. ਵ੍ਯ. ਬੁਲਾਉਣਾ. ਸੱਦ। 6. ਅਵਗ੍ਯਾ। 7. ਅਹੰਕਾਰ। 8. ਸ਼ੋਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|