Sri Guru Granth Sahib Ji, English Translation by Dr. Sant Singh Khalsa, MD; Phonetic Transliteration by Dr. Kulbir Singh Thind, MD

550

ਅਨਦਿਨੁ ਸਹਸਾ ਕਦੇ ਨ ਚੂਕੈ ਬਿਨੁ ਸਬਦੈ ਦੁਖੁ ਪਾਏ ॥

An▫ḋin sahsaa kaḋé na chookæ bin sabḋæ ḋukʰ paa▫é.

Night and day, his doubts never stop; without the Word of the Shabad, he suffers in pain.

ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ ॥

Kaam kroḋʰ lobʰ anṫar sablaa niṫ ḋʰanḋʰaa karaṫ vihaa▫é.

Sexual desire, anger and greed are so powerful within him; he passes his life constantly entangled in worldly affairs.

ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥

Charaṇ kar ḋékʰaṫ suṇ ṫʰaké ḋih muké néṛæ aa▫é.

His feet, hands, eyes and ears are exhausted; his days are numbered, and his death is imminent.

ਸਚਾ ਨਾਮੁ ਨ ਲਗੋ ਮੀਠਾ ਜਿਤੁ ਨਾਮਿ ਨਵ ਨਿਧਿ ਪਾਏ ॥

Sachaa naam na lago meetʰaa jiṫ naam nav niḋʰ paa▫é.

The True Name does not seem sweet to him - the Name by which the nine treasures are obtained.

ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥

Jeevaṫ maræ maræ fun jeevæ ṫaaⁿ mokʰanṫar paa▫é.

But if he remains dead while still alive, then by so dying, he truly lives; thus, he attains liberation.

ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥

Ḋʰur karam na paa▫i▫o paraaṇee viṇ karmaa ki▫aa paa▫é.

But if he is not blessed with such preordained karma, then without this karma, what can he obtain?

ਗੁਰ ਕਾ ਸਬਦੁ ਸਮਾਲਿ ਤੂ ਮੂੜੇ ਗਤਿ ਮਤਿ ਸਬਦੇ ਪਾਏ ॥

Gur kaa sabaḋ samaal ṫoo mooṛé gaṫ maṫ sabḋé paa▫é.

Meditate in remembrance of the Word of the Guru’s Shabad, you fool; through the Shabad, you shall obtain salvation and wisdom.

ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥

Naanak saṫgur ṫaḋ hee paa▫é jaaⁿ vichahu aap gavaa▫é. ||2||

O Nanak! He alone finds the True Guru, who eliminates self-conceit from within. ||2||

ਪਉੜੀ ॥

Pa▫oṛee.

Pauree:

ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥

Jis ḋæ chiṫ vasi▫aa méraa su▫aamee ṫis no ki▫o anḋésaa kisæ galæ ḋaa loṛee▫æ.

One whose consciousness is filled with my Lord Master - why should he feel anxious about anything?

ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥

Har sukʰ▫ḋaaṫa sabʰnaa galaa kaa ṫis no ḋʰi▫aa▫iḋi▫aa kiv nimakʰ gʰaṛee muhu moṛee▫æ.

The Lord is the Giver of Peace, the Lord of all things; why would we turn our faces away from His meditation, even for a moment, or an instant?

ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ ॥

Jin har ḋʰi▫aa▫i▫aa ṫis no sarab kali▫aaṇ ho▫é niṫ sanṫ janaa kee sangaṫ jaa▫é bahee▫æ muhu joṛee▫æ.

One who meditates on the Lord obtains all pleasures and comforts; let us go each and every day, to sit in the Saints’ Society.

ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ ॥

Sabʰ ḋukʰ bʰukʰ rog ga▫é har sévak ké sabʰ jan ké banḋʰan ṫoṛee▫æ.

All the pain, hunger, and disease of the Lord’s servant are eradicated; the bonds of the humble beings are torn away.

ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥੪॥

Har kirpaa ṫé ho▫aa har bʰagaṫ har bʰagaṫ janaa kæ muhi ditʰæ jagaṫ ṫari▫aa sabʰ loṛee▫æ. ||4||

By the Lord’s Grace, one becomes the Lord’s devotee; beholding the face of the Lord’s humble devotee, the whole world is saved and carried across. ||4||

ਸਲੋਕ ਮਃ ੩ ॥

Salok mėhlaa 3.

Shalok, Third Mehl:

ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਸੁਆਉ ਨ ਪਾਇਆ ॥

Saa rasnaa jal jaa▫o jin har kaa su▫aa▫o na paa▫i▫aa.

Let that tongue, which has not tasted the Name of the Lord, be burnt.

ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥

Naanak rasnaa sabaḋ rasaa▫é jin har har man vasaa▫i▫aa. ||1||

O Nanak! One whose mind is filled with the Name of the Lord, Har, Har - his tongue savors the Word of the Shabad. ||1||

ਮਃ ੩ ॥

Mėhlaa 3.

Third Mehl:

ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਨਾਉ ਵਿਸਾਰਿਆ ॥

Saa rasnaa jal jaa▫o jin har kaa naa▫o visaari▫aa.

Let that tongue, which has forgotten the Name of the Lord, be burnt.

ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ ॥੨॥

Naanak gurmukʰ rasnaa har japæ har kæ naa▫é pi▫aari▫aa. ||2||

O Nanak! The tongue of the Gurmukh chants the Lord’s Name, and loves the Name of the Lord. ||2||

ਪਉੜੀ ॥

Pa▫oṛee.

Pauree:

ਹਰਿ ਆਪੇ ਠਾਕੁਰੁ ਸੇਵਕੁ ਭਗਤੁ ਹਰਿ ਆਪੇ ਕਰੇ ਕਰਾਏ ॥

Har aapé tʰaakur sévak bʰagaṫ har aapé karé karaa▫é.

The Lord Himself is the Master, the servant and the devotee; the Lord Himself is the Cause of all causes.

ਹਰਿ ਆਪੇ ਵੇਖੈ ਵਿਗਸੈ ਆਪੇ ਜਿਤੁ ਭਾਵੈ ਤਿਤੁ ਲਾਏ ॥

Har aapé vékʰæ vigsæ aapé jiṫ bʰaavæ ṫiṫ laa▫é.

The Lord Himself beholds, and He Himself rejoices. As He wills, so does He enjoin us.

ਹਰਿ ਇਕਨਾ ਮਾਰਗਿ ਪਾਏ ਆਪੇ ਹਰਿ ਇਕਨਾ ਉਝੜਿ ਪਾਏ ॥

Har iknaa maarag paa▫é aapé har iknaa ujʰaṛ paa▫é.

The Lord places some on the Path, and the Lord leads others into the wilderness.

ਹਰਿ ਸਚਾ ਸਾਹਿਬੁ ਸਚੁ ਤਪਾਵਸੁ ਕਰਿ ਵੇਖੈ ਚਲਤ ਸਬਾਏ ॥

Har sachaa saahib sach ṫapaavas kar vékʰæ chalaṫ sabaa▫é.

The Lord is the True Master; True is His justice. He arranges and beholds all His plays.

ਗੁਰ ਪਰਸਾਦਿ ਕਹੈ ਜਨੁ ਨਾਨਕੁ ਹਰਿ ਸਚੇ ਕੇ ਗੁਣ ਗਾਏ ॥੫॥

Gur parsaaḋ kahæ jan Naanak har saché ké guṇ gaa▫é. ||5||

By Guru’s Grace, servant Nanak speaks and sings the Glorious Praises of the True Lord. ||5||

ਸਲੋਕ ਮਃ ੩ ॥

Salok mėhlaa 3.

Shalok, Third Mehl:

ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥

Ḋarvésee ko jaaṇsee virlaa ko ḋarvés.

How rare is the dervish, the Saintly renunciate, who understands renunciation.

ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥

Jé gʰar gʰar handʰæ mangḋaa ḋʰig jeevaṇ ḋʰig vés.

Cursed is the life, and cursed are the clothes, of one who wanders around, begging from door to door.

ਜੇ ਆਸਾ ਅੰਦੇਸਾ ਤਜਿ ਰਹੈ ਗੁਰਮੁਖਿ ਭਿਖਿਆ ਨਾਉ ॥

Jé aasaa anḋésaa ṫaj rahæ gurmukʰ bʰikʰi▫aa naa▫o.

But, if he abandons hope and anxiety, and as Gurmukh receives the Name as his charity,

ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ ॥੧॥

Ṫis ké charan pakʰaalee▫ah Naanak ha▫o balihaaræ jaa▫o. ||1||

then Nanak washes his feet, and is a sacrifice to him. ||1||

ਮਃ ੩ ॥

Mėhlaa 3.

Third Mehl:

ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ ॥

Naanak ṫarvar ék fal ḋu▫é pankʰéroo aahi.

O Nanak! The tree has one fruit, but two birds are perched upon it.

ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥

Aavaṫ jaaṫ na ḋeeshee naa par pankʰee ṫaahi.

They are not seen coming or going; these birds have no wings.

ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ ॥

Baho rangee ras bʰogi▫aa sabaḋ rahæ nirbaaṇ.

One enjoys so many pleasures, while the other, through the Word of the Shabad, remains in Nirvana.

ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ ਨੀਸਾਣੁ ॥੨॥

Har ras fal raaṫé naankaa karam sachaa neesaaṇ. ||2||

Imbued with the subtle essence of the fruit of the Lord’s Name, O Nanak! The soul bears the True Insignia of God’s Grace. ||2||

ਪਉੜੀ ॥

Pa▫oṛee.

Pauree:

ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥

Aapé ḋʰarṫee aapé hæ raahak aap jammaa▫é peesaavæ.

He Himself is the field, and He Himself is the farmer. He Himself grows and grinds the corn.

ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ॥

Aap pakaavæ aap bʰaaⁿdé ḋé▫é parosæ aapé hee bahi kʰaavæ.

He Himself cooks it, He Himself puts the food in the dishes, and He Himself sits down to eat.

TOP OF PAGE

Sri Guru Granth Sahib Ji, English Translation by Dr. Sant Singh Khalsa, MD; Phonetic Transliteration by Dr. Kulbir Singh Thind, MD